ਹਰਦੀਪ ਸਿੰਘ ਵਿਰਕ ਬਣਿਆ ਭਾਰਤੀ ਫ਼ੌਜ ’ਚ ਲੈਫ਼ਟੀਨੈਂਟ

ਸਖ਼ਤ ਮਿਹਨਤ, ਲਗਨ ਅਤੇ ਦਿ੍ਰੜਤਾ ਨਾਲ ਹਰ ਵੱਡਾ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ, ਜਿਸ ਦੀ ਉਦਾਹਰਣ ਬਲਾਕ ਨੂਰਪੁਰ ਬੇਦੀ ਦੇ ਪਿੰਡ ਮੂਸਾਪੁਰ ਦੇ ਨੌਜਵਾਨ ਹਰਦੀਪ ਸਿੰਘ ਵਿਰਕ ਤੋਂ ਮਿਲੀ ਜਿਸ ਨੇ ਭਾਰਤੀ ਸੈਨਾ ’ਚ ਬਤੌਰ ਲੈਫਟੀਨੈਂਟ ਭਰਤੀ ਹੋ ਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਜਿਸ ਨਾਲ ਪੂਰੇ ਪਿੰਡ ਵਿੱਚ ਖੁਸੀ ਦੀ ਲਹਿਰ ਹੈ। ਇਸ ਨੌਜਵਾਨ ਦਾ ਅੱਜ ਪਿੰਡ ਪੁੱਜਣ ਤੇ ਪਰਿਵਾਰਿਕ ਮੈਂਬਰਾਂ ਅਤੇ ਰਿਸਤੇਦਾਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਦਸਣਯੋਗ ਹੈ ਕਿ ਉਕਤ ਨੌਜਵਾਨ ਦੇ ਪਿਤਾ ਦਰਸਨ ਸਿੰਘ ਫੌਜ ਵਿੱਚ ਬਤੌਰ ਸੂਬੇਦਾਰ ਮੇਜਰ ਸੇਵਾ ਨਿਭਾ ਚੁੱਕੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ  ਸਾਨੂੰ ਇਸ ਨੌਜਵਾਨ ਤੇ ਮਾਣ ਹੈ। ਨੌਜਵਾਨ ਹਰਦੀਪ ਸਿੰਘ ਵਿਰਕ ਨੇ ਕਿਹਾ ਕਿ ਉਸ ਨੂੰ ਭਾਰਤੀ ਸੈਨਾ ਵਿੱਚ ਬਤੌਰ ਲੈਫਟੀਨੈਂਟ ਭਰਤੀ ਹੋਣ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਤੇ ਉਹ ਆਪਣੀ ਮਿਲੀ ਇਸ ਜ਼ਿੰਮੇਵਾਰੀ ਨੂੰ ਬਹੁਤ ਹੀ ਤਨਦੇਹੀ ਅਤੇ ਨਿਸਠਾ ਨਾਲ ਨਿਭਾਏਗਾ।

ਉਸ ਨੇ ਕਿਹਾ ਕਿ ਮੇਰੇੇ ਮਾਤਾ ਪਿਤਾ ਬਦੌਲਤ ਉਹ ਇਸ ਅਹੁਦੇ ਤੇ ਪਹੁੰਚਿਆ ਹੈ। ਇਸ ਮੌਕੇ ਪਿਤਾ ਸੂਬੇਦਾਰ ਮੇਜਰ ਦਰਸਨ ਸਿੰਘ, ਪਰਿਵਾਰਿਕ ਮੈਂਬਰ ਦੇਵਰਾਜ ਵਿਰਕ, ਹਰਬੰਸ ਵਿਰਕ, ਜਗੀਰ ਸਿੰਘ ਅਟਵਾਲ, ਗੁਰਸਬਦ ਸਿੰਘ ਵਿਰਕ, ਗੁਰਦੀਪ ਸਿੰਘ ਵਿਰਕ ਤੇ ਸਮਰ ਵਿਰਕ ਹਾਜ਼ਰ ਸਨ।

Leave a Reply

Your email address will not be published. Required fields are marked *